ਮੋਟਰ ਸਾਈਕਲ ਤੇ ਟਾਟਾ ਸਫ਼ਾਰੀ ਦੀ ਟੱਕਰ 'ਚ ਇਕ ਦੀ ਮੌਕੇ 'ਤੇ ਮੌਤ, ਦੂਸਰਾ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ

ਕੋਟਫ਼ਤੂਹੀ, 24 ਜਨਵਰੀ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਭਾਣਾ ਦੇ ਕਰੀਬ ਟਾਟਾ ਸਫ਼ਾਰੀ ਗੱਡੀ ਤੇ ਹੀਰੋ ਹਾਂਡਾ ਦੇ ਗਲਾਈਮਰ ਮੋਟਰ ਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਦੀ ਟੱਕਰ ਹੋਣ ਨਾਲ ਇਕ ਦੀ ਮੌਕੇ ਉੱਪਰ ਮੌਤ ਹੋ ਗਈ ਤੇ ਦੂਸਰਾ ਵਿਅਕਤੀ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮੌਕੇ 'ਤੇ ਵੇਖਣ ਵਾਲਿਆਂ ਅਨੁਸਾਰ ਇਹ ਐਕਸੀਡੈਂਟ ਇੰਨਾ ਭਿਆਨਕ ਸੀ, ਕਿ ਗੱਡੀ ਸਵਾਰ ਮੋਟਰ ਸਾਈਕਲ ਸਵਾਰ ਨੂੰ ਘੜੀਸ ਕੇ ਕਾਫੀ ਦੂਰ ਤਕ ਲੈ ਗਿਆ, ਤੇ ਆਪ ਘਟਨਾ ਸਥਾਨ ਤੇ ਗੱਡੀ ਛੱਡ ਕੇ ਭੱਜ ਗਿਆ। ਘਟਨਾ ਸਥਾਨ 'ਤੇ ਚੌਂਕੀ ਕੋਟਫ਼ਤੂਹੀ ਦੇ ਇੰਚਾਰਜ ਐੱਸ.ਆਈ ਬਲਜਿੰਦਰ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।