ਪ੍ਰਿਅੰਕਾ ਚਤੁਰਵੇਦੀ ਨੇ "ਵਿਜ਼ਿਟਰਾਂ ਦੁਆਰਾ ਸਿਆਸੀ ਨਾਅਰੇਬਾਜ਼ੀ" 'ਤੇ ਰਾਜ ਸਭਾ ਚੇਅਰਮੈਨ ਨੂੰ ਲਿਖਿਆ ਪੱਤਰ
ਮੁੰਬਈ, 24 ਸਤੰਬਰ- ਸ਼ਿਵ ਸੈਨਾ ਊਧਵ ਬਾਲਾਸਾਹਿਬ ਠਾਕਰੇ ਯੂ.ਬੀ.ਟੀ.) ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਵੀਰਵਾਰ ਨੂੰ ਹਾਊਸ ਗੈਲਰੀ ਵਿਚ 'ਵਿਜ਼ਿਟਰਾਂ ਵਲੋਂ ਸਿਆਸੀ ਨਾਅਰੇਬਾਜ਼ੀ' ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।