ਭਾਜਪਾ ਦੀ ਧਿਆਨ ਭਟਕਾਉਣ ਦੀਆਂ ਰਣਨੀਤੀਆਂ ਚੋਂ ਇਕ ਹੈ-ਇਕ ਰਾਸ਼ਟਰ, ਇਕ ਚੋਣ 'ਤੇ ਰਾਹੁਲ ਗਾਂਧੀ
ਨਵੀਂ ਦਿੱਲੀ, 24 ਸਤੰਬਰ-ਇਕ ਰਾਸ਼ਟਰ, ਇਕ ਚੋਣ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਇਹ ਭਾਜਪਾ ਦੀ ਧਿਆਨ ਭਟਕਾਉਣ ਦੀਆਂ ਰਣਨੀਤੀਆਂ ਵਿਚੋਂ ਇਕ ਹੈ... ਭਾਰਤ ਵਿਚ ਮੁੱਖ ਮੁੱਦੇ ਦੌਲਤ ਦਾ ਕੇਂਦਰੀਕਰਨ, ਦੌਲਤ ਵਿਚ ਭਾਰੀ ਅਸਮਾਨਤਾ, ਵੱਡੀ ਪੱਧਰ 'ਤੇ ਬੇਰੁਜ਼ਗਾਰੀ, ਨੀਵੀਂ ਜਾਤ ਪ੍ਰਤੀ ਵੱਡੀ ਬੇਇਨਸਾਫ਼ੀ ਹੈ। ਹੁਣ, ਭਾਜਪਾ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀ।