ਰਾਘਵ ਚੱਢਾ ਅਤੇ ਅਦਾਕਾਰਾ ਪਰਣੀਤੀ ਚੋਪੜਾ ਦੇ ਵਿਆਹ ’ਤੇ ਪੁੱਜ ਰਹੀਆਂ ਹਸਤੀਆਂ
ਉਦੈਪੁਰ (ਰਾਜਸਥਾਨ) [ਭਾਰਤ], 24 ਸਤੰਬਰ (ਏਐਨਆਈ): ਰਾਘਵ ਚੱਢਾ ਅਤੇ ਅਦਾਕਾਰਾ ਪਰਣੀਤੀ ਚੋਪੜਾ ਐਤਵਾਰ ਨੂੰ ਉਦੈਪੁਰ ਵਿਚ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਲਈ ਤਿਆਰ ਹਨ । ਵਿਆਹ 'ਚ ਸ਼ਾਮਿਲ ਹੋਣ ਲਈ ਉਦੈਪੁਰ 'ਚ ਕਈ ਮਹਿਮਾਨ ਪਹੁੰਚੇ । ਐਤਵਾਰ ਨੂੰ ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ,ਹਰਭਜਨ ਸਿੰਘ, ਡਿਜ਼ਾਈਨਰ ਮਨੀਸ਼ ਮਲਹੋਤਰਾ ,ਅਦਿੱਤਿਆ ਠਾਕਰੇ ਤੇ ਹੋਰ ਹਸਤੀਆਂ ਪੁੱਜੀਆਂ ।