JALANDHAR WEATHER

ਸਤਲੁਜ ਦਰਿਆ ਵਿਚ ਡੁੱਬਣ ਨਾਲ ਨੌਜਵਾਨ ਦੀ ਮੌਤ

ਮੱਲਾਂਵਾਲਾ (ਫ਼ਿਰੋਜ਼ਪੁਰ) - 24 ਸਤੰਬਰ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ) - ਪੁਲਿਸ ਥਾਣਾ ਆਰਿਫ਼ ਕੇ ਅਧੀਨ ਆਉਂਦੇ ਪਿੰਡ ਧੀਰਾ ਘਾਰਾ ਵਿਚ ਦਰਿਆ ਦੇ ਤੇਜ਼ ਵਹਾਅ ’ਚ ਵਹਿ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਪੁੱਤਰ ਨਿਸ਼ਾਨ ਸਿੰਘ (ਉਮਰ ਕਰੀਬ 13-14 ਸਾਲ) ਵਾਸੀ ਧੀਰਾ ਘਾਰਾ ਆਪਣੇ ਪਸ਼ੂਆਂ ਨੂੰ ਦਰਿਆ ਕਿਨਾਰੇ ਚਰਾ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਣ ਕਰਕੇ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ । ਪੁਲਿਸ ਥਾਣਾ ਆਰਿਫ਼ ਕੇ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫ਼ਿਰੋਜ਼ਪੁਰ ਵਿਖੇ ਭੇਜ ਦਿੱਤਾ ਹੈ । ਇਸ ਅਚਾਨਕ ਹੋਈ ਮੌਤ ਨਾਲ ਪਿੰਡ ਵਿਚ ਮਾਤਮ ਛਾਅ ਗਿਆ ਹੈ ਤੇ ਮ੍ਰਿਤਕ ਦੇ ਵਾਰਿਸਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ