JALANDHAR WEATHER

ਏਸ਼ੀਆਈ ਖੇਡਾਂ : ਨਿਖਤ ਜ਼ਰੀਨ ਨੇ ਔਰਤਾਂ ਦੇ 50 ਕਿੱਲੋ ਵਰਗ ਵਿਚ ਅਗਲੇ ਦੌਰ ਵਿਚ ਕੀਤਾ ਪ੍ਰਵੇਸ਼

ਹਾਂਗਜ਼ੂ [ਚੀਨ], 24 ਸਤੰਬਰ (ਏ.ਐਨ.ਆਈ.) : ਮੌਜੂਦਾ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੇ ਐਤਵਾਰ ਨੂੰ ਏਸ਼ਿਆਈ ਖੇਡਾਂ ਵਿਚ ਮਹਿਲਾ 50 ਕਿੱਲੋ ਵਰਗ ਵਿਚ ਵਿਸ਼ਵ ਚੈਂਪੀਅਨਸ਼ਿਪ 2023 ਦੀ ਚਾਂਦੀ ਦਾ ਤਗ਼ਮਾ ਜੇਤੂ ਵੀਅਤਨਾਮ ਦੀ ਨਗੁਏਨ ਥੀ ਟਾਮ ਨੂੰ 5-0 ਨਾਲ ਹਰਾ ਕੇ ਰਾਊਂਡ ਆਫ 16 ਵਿਚ ਪ੍ਰਵੇਸ਼ ਕਰ ਲਿਆ । ਜ਼ਰੀਨ ਨੇ ਸਾਰੇ ਦੌਰ 'ਚ ਨਗੁਏਨ ਨੂੰ ਪਛਾੜ ਦਿੱਤਾ । ਨਿਖਤ ਨੇ ਨਗੁਏਨ ਨੂੰ ਵਾਪਸ ਲੜਨ ਦਾ ਮੌਕਾ ਨਹੀਂ ਦਿੱਤਾ । ਜ਼ਰੀਨ ਨੇ ਗੇਮ 'ਤੇ ਦਬਦਬਾ ਬਣਾਇਆ ਅਤੇ 32 ਦੇ ਦੌਰ 'ਚ 5-0 ਨਾਲ ਜਿੱਤ ਦਰਜ ਕੀਤੀ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ