ਮੋਟੋਜੀਪੀ ਭਾਰਤ ਵਿਚ ਇਕ ਸਫਲ ਇਵੈਂਟ ਹੋਣਾ ਬਹੁਤ ਕੁਝ ਦੱਸਦਾ ਹੈ - ਅਨੁਰਾਗ ਠਾਕੁਰ
ਗ੍ਰੇਟਰ ਨੋਇਡਾ- 24 ਸਤੰਬਰ - ਮੋਟੋਜੀਪੀ ਇੰਡੀਆ ਗ੍ਰਾਂ ਪ੍ਰੀ 2023 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਟੋਜੀਪੀ ਭਾਰਤ ਵਿਚ ਇਕ ਸਫਲ ਇਵੈਂਟ ਹੋਣਾ ਬਹੁਤ ਕੁਝ ਦੱਸਦਾ ਹੈ । ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਬਾਈਲ ਉਤਪਾਦਕ ਵੀ ਹੈ । ਦੁਨੀਆ ਵਿਚ ਜ਼ਿਆਦਾਤਰ ਬਾਈਕਸ ਇੱਥੇ ਬਣੀਆਂ ਹਨ । ਮੈਂ ਉੱਤਰ ਪ੍ਰਦੇਸ਼ ਸਰਕਾਰ ਅਤੇ ਪ੍ਰਬੰਧਕਾਂ ਨੂੰ ਅਜਿਹੇ ਸਮਾਗਮ ਕਰਵਾਉਣ ਲਈ ਵਧਾਈ ਦਿੰਦਾ ਹਾਂ । ਭਵਿੱਖ ਵਿਚ ਅਜਿਹੇ ਹੋਰ ਸਮਾਗਮਾਂ ਲਈ ਕੰਮ ਕੀਤਾ ਜਾਣਾ ਚਾਹੀਦਾ ਹੈ।