ਆਤਮਘਾਤੀ ਕਾਰ ਬੰਬ ਧਮਾਕਾ, ਮਾਰਕੀਟ ਤੇ ਦੋ ਪੈਟਰੋਲ ਸਟੇਸ਼ਨਾਂ ਨੂੰ ਬਣਾਇਆ ਨਿਸ਼ਾਨਾ, 20 ਦੀ ਮੌਤ
ਮੋਗਾਦਿਸ਼ੂ - 24 ਸਤੰਬਰ – ਸੋਮਾਲੀਆ ਵਿਚ ਆਤਮਘਾਤੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ । ਸੋਮਾਲੀਆ ਇਕ ਵਾਰ ਫਿਰ ਧਮਾਕਿਆਂ ਨਾਲ ਹਿੱਲ ਗਿਆ ਹੈ। ਤਾਜ਼ਾ ਘਟਨਾ ਵਾਪਰੀ, ਜਿੱਥੇ ਬੇਲੇਡਵਿਨ ਸ਼ਹਿਰ ਵਿਚ ਇਕ ਆਤਮਘਾਤੀ ਕਾਰ ਬੰਬ ਹਮਲੇ ਵਿਚ ਘੱਟੋ-ਘੱਟ 20 ਲੋਕ ਮਾਰੇ ਗਏ । ਇਨ੍ਹਾਂ ਵਿਚੋਂ ਜ਼ਿਆਦਾਤਰ ਆਮ ਨਾਗਰਿਕ ਸਨ।