ਟੀਮ ਇੰਡੀਆ ਨੇ ਇੰਦੌਰ ਮੈਚ ਦੇ ਨਾਲ ਹੀ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤੀ

ਇੰਦੌਰ, 24 ਸਤੰਬਰ - ਟੀਮ ਇੰਡੀਆ ਨੇ ਆਸਟ੍ਰੇਲੀਆ ਖਿਲਾਫ ਇੰਦੌਰ 'ਚ ਖੇਡਿਆ ਗਿਆ ਦੂਜਾ ਵਨਡੇ ਮੈਚ 99 ਦੌੜਾਂ ਨਾਲ ਜਿੱਤ ਲਿਆ ਹੈ । ਭਾਰਤ ਨੇ ਮੈਚ ਦੇ ਨਾਲ ਹੀ ਸੀਰੀਜ਼ ਵੀ ਜਿੱਤ ਲਈ ਹੈ । ਮੀਂਹ ਤੋਂ ਬਾਅਦ ਸ਼ੁਰੂ ਹੋਏ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ 'ਤੇ ਤਬਾਹੀ ਮਚਾਈ ਅਤੇ ਪੂਰੀ ਟੀਮ ਨੂੰ 217 ਦੌੜਾਂ 'ਤੇ ਢੇਰ ਕਰ ਦਿੱਤਾ ।