ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਵਿਆਹ: ਮਨੀਸ਼ ਮਲਹੋਤਰਾ,ਸਾਨੀਆ ਮਿਰਜ਼ਾ ਨੇ ਵਿਆਹ ਦੇ ਪਹਿਰਾਵੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

ਉਦੈਪੁਰ (ਰਾਜਸਥਾਨ), 24 ਸਤੰਬਰ (ਏਜੰਸੀਆਂ) : ਪਰਣੀਤੀ ਚੋਪੜਾ ਅਤੇ ਰਾਘਵ ਚੱਢਾ ਕੁਝ ਸਮਾਂ ਪਹਿਲਾਂ ਉਦੈਪੁਰ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ । ਜਿੱਥੇ ਪ੍ਰਸ਼ੰਸਕ ਅਜੇ ਵੀ ਪਰਣੀਤੀ ਅਤੇ ਰਾਘਵ ਦੀਆਂ ਤਸਵੀਰਾਂ ਦੇਖਣ ਲਈ ਉਡੀਕ ਕਰ ਰਹੇ ਹਨ, ਉੱਥੇ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਭੈਣ ਸਮੇਤ ਮਹਿਮਾਨਾਂ ਨੇ ਵਿਆਹ ਦੇ ਪਹਿਰਾਵੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ।