JALANDHAR WEATHER

ਐਂਟੀ ਨਾਰਕੋਟਿਕ ਸੈਲ ਜੈਤੋ ਨੇ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲ ਸਮੇਤ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ

ਜੈਤੋ, 29 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਐਂਟੀ ਨਾਰਕੋਟਿਕ ਸੈਲ ਜੈਤੋ ਦੀ ਟੀਮ ਵਲੋਂ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ 'ਚੋਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੁਲਵੀਰ ਚੰਦ ਇੰਚਾਰਜ ਐਂਟੀ ਨਾਰਕੋਟਿਕ ਸੈਲ ਫ਼ਰੀਦਕੋਟ ਕੈਪ ਜੈਤੋ ਦੀ ਟੀਮ ਹੌਲਦਾਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਨਾਕਾਬੰਦੀ ਦੇ ਸਬੰਧ ਵਿਚ ਪੁਲਿਸ ਪਾਰਟੀ ਵਲੋਂ ਪੁਲ ਕੱਸੀ ਗੋਨਿਆਣਾ ਰੋਡ ਬਾਹਰ ਜੈਤੋ 'ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸ਼ਹਿਰ ਜੈਤੋ ਵਾਲੇ ਪਾਸਿਓਂ ਇਕ ਆਲਟੋ ਕਾਰ ਰੰਗ ਸਿਲਵਰ ਤੇਜ਼ ਰਫ਼ਤਾਰ ਨਾਲ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਹੌਲਦਾਰ ਗੁਰਪ੍ਰੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਇਕਦਮ ਹੌਲੀ ਕਰਕੇ ਕੱਸੀ ਦੀ ਪਟੜੀ ਦੇ ਸੱਜੇ ਪਾਸੇ ਨੂੰ ਮੋੜ ਦਿੱਤੀ ਤਾਂ ਕਾਰ ਇਕਦਮ ਬੰਦ ਹੋ ਗਈ ਅਤੇ ਕਾਰ ਚਾਲਕ ਅਤੇ ਕੰਡਕਟਰ ਸੀਟ ਤੇ ਬੈਠਾ ਨੌਜਵਾਨ, ਦੋਨੋਂ ਕਾਰ ਵਿਚੋਂ ਉਤਰ ਕੇ ਮੌਕਾ ਤੋਂ ਭੱਜਣ ਲੱਗੇ ਜਿਨ੍ਹਾਂ ਨੂੰ ਹੌਲਦਾਰ ਗੁਰਪ੍ਰੀਤ ਸਿੰਘ ਨੇ ਇਕਦਮ ਫੁਰਤੀ ਨਾਲ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ