ਖੰਨਾ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਹੋਈ ਗੜ੍ਹੇਮਾਰੀ
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਪਰ ਅੱਜ ਉਸ ਵਕਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਜਦੋਂ ਪਹਿਲਾਂ ਹਨੇਰੀ ਝੱਖੜ ਤੇ ਬਾਅਦ ਵਿਚ ਮੀਂਹ ਵਰ੍ਹਿਆ ਤੇ ਗੜੇਮਾਰੀ ਵੀ ਹੋਈ ਪਰ ਮੀਂਹ ਅਤੇ ਹਨੇਰੀ ਨਾਲ ਹਾਈਵੇ ਸੜਕਾਂ ਉਪਰ ਟ੍ਰੈਫਿਕ ਰੁਕ ਗਈ। ਇਸ ਮੀਂਹ ਨਾਲ ਖੇਤਾਂ 'ਚ ਝੋਨੇ ਦੀ ਨਵੀਂ ਫ਼ਸਲ ਲਈ ਖੇਤਾਂ ਵਿਚ ਨਮੀ ਦੀ ਮਾਤਰਾ ਵਧੇਗੀ ਅਤੇ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਤੇਜ਼ ਹਨੇਰੀ ਨੇ ਦੁਕਾਨਾਂ ਦੇ ਬੋਰਡ, ਸੜਕਾਂ ਤੇ ਲੱਗੇ ਦਰੱਖਤ ਆਦਿ ਵੀ ਡਿੱਗ ਪਏ।