ਨਿੱਜਰ ਸਾਬ੍ਹ ਨੂੰ ਡਾ. ਹਮਦਰਦ ਦੇ ਹੱਕ ’ਚ ਬੋਲਣ ਦੀ ਕੀਮਤ ਪਈ ਚੁਕਾਉਣੀ- ਰਾਜਾ ਵੜਿੰਗ
ਗਿੱਦੜਬਾਹਾ, 31 ਮਈ (ਸ਼ਿਵਰਾਜ ਸਿੰਘ ਬਰਾੜ)- ਅੱਜ ਇੱਥੇ ‘ਅਜੀਤ’ ਨਾਲ ਗੱਲ ਕਰਦਿਆਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿਚ ਦਿੱਤੇ ਬਿਆਨ ਦੀ ਸਜ਼ਾ ਮਿਲੀ ਹੈ। ਦੱਸ ਦਈਏ ਕਿ ਇਸ ਸੰਬੰਧੀ ਰਾਜਾ ਵੜਿੰਗ ਵਲੋਂ ਇਕ ਟਵੀਟ ਵੀ ਕੀਤਾ ਗਿਆ ਹੈ। ਜਿਸ ਵਿਚ ਵੀ ਉਨ੍ਹਾਂ ਇਹ ਹੀ ਲਿਖਿਆ ਹੈ ਕਿ ਨਿੱਜਰ ਸਾਬ੍ਹ ਨੂੰ ਸੱਚ ਬੋਲਣ ਦੀ ਕੀਮਤ ਚੁਕਾਉਣੀ ਪਈ ਹੈ