JALANDHAR WEATHER

ਕੇਰਲਾ ਦੀ ਨੰਨ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਫਰੈਂਕੋ ਮੁਲੱਕਲ ਨੇ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਜਲੰਧਰ, 1 ਜੂਨ- ਕੇਰਲਾ ਦੀ ਨਨ ਨਾਲ ਰੇਪ ਕੇਸ ਦੇ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮਲੱਕਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਰੈਂਕੋ ਮੁਲੱਕਲ - ਜਿਸ ਨੂੰ ਇਕ ਨੰਨ ਦੁਆਰਾ ਜਬਰ-ਜ਼ਿਨਾਹ ਦੇ ਦੋਸ਼ਾਂ ਤੋਂ ਬਾਅਦ 2018 'ਚ ਅਸਥਾਈ ਤੌਰ 'ਤੇ ਪਾਸਟੋਰਲ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ, ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। 59 ਸਾਲਾ ਬਿਸ਼ਪ ਦੇ ਅਸਤੀਫ਼ੇ ਦੀ ਬੇਨਤੀ ਵੈਟੀਕਨ ਨੇ ''ਜਲੰਧਰ ਡਾਇਓਸਿਸ ਦੇ ਭਲੇ ਲਈ ਕੀਤੀ ਸੀ ਜਿਸ ਨੂੰ ਇੱਕ ਨਵੇਂ ਬਿਸ਼ਪ ਦੀ ਲੋੜ ਹੈ''ਨਾ ਕਿ ''ਉਸ ਉੱਤੇ ਲਗਾਈ ਗਈ ਰੋਕ ਕਰਕੇ। ਰਿਪੋਰਟਾਂ ਅਨੁਸਾਰ ਉਹ ਹੁਣ ਜਲੰਧਰ ਦੇ ਬਿਸ਼ਪ ਐਮੀਰੇਟਸ ਵਜੋਂ ਕੰਮ ਕਰਨਗੇ। ਰਵਾਇਤੀ ਤੌਰ 'ਤੇ, ਬਿਸ਼ਪ 75 ਸਾਲ ਦੇ ਹੋਣ 'ਤੇ ਆਪਣਾ ਅਸਤੀਫ਼ਾ ਸੌਂਪ ਦਿੰਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ