JALANDHAR WEATHER

ਬੀ.ਸੀ.ਸੀ.ਆਈ. ਨੇ ਮਹਿਲਾ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ, 2 ਜੂਨ- ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਅੱਜ ਆਗਾਮੀ ਏ.ਸੀ.ਸੀ. ਮਹਿਲਾ ਏਸ਼ੀਆ ਕੱਪ 2023 ਲਈ ਭਾਰਤ ‘ਏ’ (ਉਭਰਦੀ) ਟੀਮ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਹ ਟੂਰਨਾਮੈਂਟ 12 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਇਸ ਦਾ ਫ਼ਾਈਨਲ 21 ਜੂਨ ਨੂੰ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਜੋ ਕਿ ਹਾਂਗਕਾਂਗ ਵਿਚ ਟੀਨ ਕਵਾਂਗ ਰੋਡ ਮਨੋਰੰਜਨ ਮੈਦਾਨ ਵਿਚ ਖੇਡਿਆ ਜਾਵੇਗਾ, ਵਿਚ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ - ਗਰੁੱਪ ਏ ਅਤੇ ਗਰੁੱਪ ਬੀ ਵਿਚ ਵੰਡਿਆ ਗਿਆ ਹੈ। ਭਾਰਤ ‘ਏ’ (ਇਮਰਜਿੰਗ) ਗਰੁੱਪ ਏ ਦਾ ਹਿੱਸਾ ਹੈ, ਜਿਸ ਵਿਚ ਮੇਜ਼ਬਾਨ ਹਾਂਗਕਾਂਗ, ਥਾਈਲੈਂਡ, ਬੰਗਲਾਦੇਸ਼ ਤੇ ਸ੍ਰੀਲੰਕਾ ਵੀ ਸ਼ਾਮਿਲ ਹਨ, ਜਦੋਂ ਕਿ ਮਲੇਸ਼ੀਆ ਅਤੇ ਸੰਯੁਕਤ ਅਰਬ ਅਮੀਰਾਤ ਗਰੁੱਪ ‘ਬੀ’ ਵਿਚ ਹਨ। ਭਾਰਤੀ ਟੀਮ 13 ਜੂਨ ਨੂੰ ਮੁੱਖ ਕੋਚ ਨੂਸ਼ੀਨ ਅਲ ਖਦੀਰ ਦੀ ਅਗਵਾਈ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। 13 ਜੂਨ ਨੂੰ ਆਪਣੀ ਮੁਹਿੰਮ ਦੇ ਪਹਿਲੇ ਮੈਚ ’ਚ ਭਾਰਤ ‘ਏ’ ਦਾ ਮੁਕਾਬਲਾ ਹਾਂਗਕਾਂਗ ਨਾਲ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ