ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਆਈ.ਏ. ਦੀ ਦਸਤਕ

ਸ੍ਰੀ ਮੁਕਤਸਰ ਸਾਹਿਬ,6 ਜੂਨ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਫਿਰ ਐਨ.ਆਈ.ਏ. ਦੀ ਟੀਮ ਨੇ ਅਬੋਹਰ ਰੋਡ ਬਾਈਪਾਸ 'ਤੇ ਰਹਿਣ ਵਾਲੇ ਇਕ ਵਿਅਕਤੀ ਤੋਂ ਪੁੱਛ-ਗਿੱਛ ਕੀਤੀ।ਫਿਲਹਾਲ ਐਨ.ਆਈ.ਏ. ਦੀ ਟੀਮ ਦੁਆਰਾ ਇਸ ਛਾਪੇਮਾਰੀ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਚੱਲ ਰਹੀ ਹੈ।