ਬੰਦ ਦੇ ਦਿੱਤੇ ਸੱਦੇ ’ਤੇ ਓਠੀਆ ਕਸਬਾ ਪੂਰਨ ਤੌਰ ’ਤੇ ਬੰਦ
ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ)- ਦਲ ਖ਼ਾਲਸਾ ਵਲੋਂ ਘੱਲੂਘਾਰੇ ਦਿਵਸ ’ਤੇ ਬੰਦ ਦੇ ਸੱਦੇ ’ਤੇ ਕਸਬੇ ਦੇ ਦੁਕਾਨਦਾਰਾਂ ਵਲੋਂ ਏਕਤਾ ਦਾ ਸਬੂਤ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ ਦੇ ਸੱਦੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 6 ਜੂਨ ਨੂੰ ਘੱਲੂਘਾਰੇ ਦਿਵਸ ’ਤੇ ਦੁਕਾਨਾਂ ਬੰਦ ਕਰਕੇ ਘੱਲੂਘਾਰੇ ’ਤੇ ਸ਼ਹੀਦਾ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।