JALANDHAR WEATHER

ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਗੈਸ ਏਜੰਸੀ ਦੇ ਮੁਲਾਜ਼ਮ ਤੋਂ 46 ਹਜ਼ਾਰ ਨਕਦ ਅਤੇ ਮੋਬਾਈਲ ਖੋਹਿਆ

ਮੰਡੀ ਲਾਧੂਕਾ, 8 ਜੂਨ (ਰਾਕੇਸ਼ ਛਾਬੜਾ)-ਪਿੰਡ ਗੰਧੜ ਦੇ ਨੇੜੇ ਮੰਡੀ ਦੀ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਮੋਬਾਈਲ ਅਤੇ 46 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਹੈ । ਗੈਸ ਏਜੰਸੀ ਦੇ ਮਾਲਕ ਸੁਨੀਲ ਕੁਮਾਰ ਬਜਾਜ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਮੁਲਾਜ਼ਮ ਪਿੰਡ ਗੰਧੜ ਵਿਚ ਗੈਸ ਸਿਲੰਡਰਾਂ ਦੀ ਸਪਲਾਈ ਕਰ ਕੇ ਵਾਪਸ ਮੰਡੀ ਵੱਲ ਆ ਰਿਹਾ ਸੀ। ਪਿੰਡ ਗੰਧੜ ਦੇ ਨੇੜੇ ਖੜ੍ਹੇ ਤਿੰਨ ਲੁਟੇਰੇ ਜਿਹੜੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਸਨ, ਜਿਨ੍ਹਾਂ ਦੇ ਕੋਲ ਇਕ ਪਿਸਟਲ ਅਤੇ ਕਾਪੇ ਵਰਗੇ ਹਥਿਆਰ ਸਨ । ਉਨ੍ਹਾਂ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਨੂੰ ਰੋਕ ਕੇ ਉਸ ਦਾ ਮੋਬਾਈਲ ਅਤੇ ਕਰੀਬ 46 ਹਜ਼ਾਰ ਰੁਪਏ ਖੋਹ ਕੇ ਲੈ ਗਏ । ਲੁੱਟ ਖੋਹ ਦੀ ਇਸ ਘਟਨਾ ਦੀ ਜਾਣਕਾਰੀ ਮੰਡੀ ਦੇ ਪੁਲਿਸ ਨੂੰ ਦੇ ਦਿੱਤੀ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ