ਬਾਰਾਮੂਲਾ ਪੁਲਿਸ ਨੇ ਬਚਾਏ ਕੇਬਲ ਕਾਰ ਚ ਫ਼ਸੇ 250 ਸੈਲਾਨੀ

ਗੁਲਮਰਗ, 9 ਜੂਨ-ਰਾਤ ਭਰ ਦੀਆਂ ਕੋਸ਼ਿਸ਼ਾਂ ਵਿਚ, ਬਾਰਾਮੂਲਾ ਪੁਲਿਸ ਨੇ ਲਗਭਗ 250 ਸੈਲਾਨੀਆਂ ਨੂੰ ਬਚਾਇਆ, ਜੋ ਗੰਡੋਲਾ ਸੈਕਿੰਡ ਫੇਜ਼ ਅਫਾਰਵਾਟ ਸਟੇਸ਼ਨ ਲਈ ਗੰਡੋਲਾ ਰਾਈਡ ਲਈ ਗਏ ਸਨ ਅਤੇ ਕੇਬਲ ਕਾਰ ਦੇ ਸੰਚਾਲਨ ਵਿਚ ਤਕਨੀਕੀ ਖਰਾਬੀ ਕਾਰਨ ਉੱਥੇ ਫ਼ਸ ਗਏ ਸਨ। ਬਚਾਏ ਜਾਣ ਤੋਂ ਬਾਅਦ, ਫ਼ਸੇ ਸੈਲਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਗੁਲਮਰਗ ਬੇਸ 'ਤੇ ਵਾਪਸ ਲਿਆਂਦਾ ਗਿਆ।