ਡੈਨੀਅਲ ਸਮਿੱਥ ਨੇ ਨਵੇਂ ਮੰਤਰੀ ਮੰਡਲ ਨੂੰ ਚੁਕਾਈ ਸਹੁੰ, ਵੰਡੇ ਮਹਿਕਮੇ

ਕੈਲਗਰੀ, 10 ਜੂਨ (ਜਸਜੀਤ ਸਿੰਘ ਧਾਮੀ)-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅੱਜ ਆਪਣੇ ਮੰਡਲ ਵਿਚ 24 ਮੰਤਰੀਆਂ ਨੂੰ ਸਹੁੰ ਚੁਕਾ ਕੇ ਨਵੀਂ ਸਰਕਾਰ ਦੀ ਸੁਰੂਆਤ ਕਰ ਦਿੱਤੀ ਹੈ। ਨਵੇਂ ਮੰਤਰੀ ਮੰਡਲ ਵਿਚ ਜ਼ਿਆਦਾਤਰ ਸਥਾਪਤ ਸਿਆਸਤਦਾਨ ਅਤੇ ਪੁਰਾਣੇ ਮੰਤਰੀ ਸ਼ਾਮਿਲ ਕੀਤੇ ਗਏ ਹਨ, ਜਿਸ ਵਿਚ ਬਾਕੀਆ ਤੋਂ ਇਲਾਵਾ ਇਕ ਪੰਜਾਬੀ ਮੂਲ ਅਤੇ 2 ਮੁਸਲਮਾਨ ਮੂਲ ਦੇ ਹਨ।