JALANDHAR WEATHER

ਵਕੀਲ ’ਤੇ ਕੀਤੇ ਗਏ ਤਸ਼ੱਦਦ ਅਤੇ ਜ਼ਲੀਲ ਕਰਨ ਦੇ ਰੋਸ ਵਜੋ ਬਾਰ ਕੌਂਸਲ ਵਲੋਂ ਹੜਤਾਲ

ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ)- ਪੁਲਿਸ ਹਿਰਾਸਤ ਦੌਰਾਨ ਮੁਕਤਸਰ ਪੁਲਿਸ ਵਲੋਂ ਵਕੀਲ ’ਤੇ ਕੀਤੇ ਗਏ ਤਸ਼ੱਦਦ ਅਤੇ ਜ਼ਲੀਲ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਫਗਵਾੜਾ ਦੇ ਸਮੂਹ ਵਕੀਲਾਂ ਨੇ ਅੱਜ ਨੌ ਵਰਕ ਡੇ ਦਾ ਐਲਾਨ ਕੀਤਾ। ਜਿਸ ਨਾਲ ਅਦਾਲਤਾਂ ਵਿਚ ਕੰਮਕਾਜ ਤਕਰੀਬਨ ਠੱਪ ਹੋ ਗਿਆ। ਫਗਵਾੜਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਰਨਜੋਤ ਸਿੰਘ ਝਿੱਕਾ ਨੇ ਸਮੂਹ ਮੈਂਬਰਾਂ ਨੂੰ ਮੁਕਤਸਰ ਪੁਲਿਸ ਦੀ ਵਧੀਕੀ ਵਿਰੁੱਧ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ