JALANDHAR WEATHER

ਜੰਮੂ ਕਸ਼ਮੀਰ: ਮਜ਼ਦੂਰਾਂ ਨੂੰ ਲਿਜਾ ਰਹੇ ਕੈਰੀਅਰ ਵਿਚ ਹੋਇਆ ਵਿਸਫੋਟ

ਸ੍ਰੀਨਗਰ, 27 ਸਤੰਬਰ- ਜੰਮੂ ਕਸ਼ਮੀਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨੰਤਨਾਗ ਦੇ ਲਾਰਕੀਪੋਰਾ ਵਿਚ ਇਕ ਲੋਡ ਕੈਰੀਅਰ ਵਿਚ ਮਜ਼ਦੂਰਾਂ ਦੇ ਨਾਲ ਲਿਜਾਏ ਜਾ ਰਹੇ ਸੀਮਿੰਟ ਮਿਕਸ ਸੈਟਲ ਕਰਨ ਵਾਲੀ ਵਾਈਬ੍ਰੇਸ਼ਨ ਮਸ਼ੀਨ, ਪੋਰਟੇਬਲ ਜਨਰੇਟਰ ਅਤੇ ਤੇਲ ਦੇ ਟੀਨ ਦੇ ਡੱਬੇ ਵਿਚ ਵਿਸਫੋਟ ਹੋ ਗਿਆ, ਇਸ ਵਿਚ 8 ਮਜ਼ਦੂਰ ਝੁਲਸ ਗਏ ਅਤੇ ਜ਼ਖ਼ਮੀ ਹੋ ਗਏ, ਜੋ ਕਿ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਇਸ ਘਟਨਾ ਪਿੱਛੇ ਕੋਈ ਅੱਤਵਾਦੀ ਕੋਣ ਨਹੀਂ ਦੇਖਿਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ