ਉਜੈਨ ਕਾਂਡ ਨੇ ਦੇਸ਼ ਦੀ ਆਤਮਾ ਨੂੰ ਕੀਤਾ ਸ਼ਰਮਸਾਰ- ਰਣਦੀਪ ਸਿੰਘ ਸੂਰਜੇਵਾਲਾ
ਭੋਪਾਲ, 27 ਸਤੰਬਰ- ਮੱਧ ਪ੍ਰਦੇਸ਼ ਦੇ ਉਜੈਨ ’ਚ ਇਕ ਨਾਬਾਲਗ ਲੜਕੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਸੰਬੰਧੀ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਵਾਪਰੀ ਇਸ ਘਟਨਾ ਨੇ ਦੇਸ਼ ਦੀ ਆਤਮਾ ਨੂੰ ਸ਼ਰਮਸਾਰ ਕਰ ਦਿੱਤਾ ਹੈ। 12 ਸਾਲ ਦੀ ਧੀ ਨਾਲ ਜਬਰ ਜਨਾਹ ਕੀਤਾ ਗਿਆ। ਲੜਕੀ ਦੇ ਸਰੀਰ ’ਚੋਂ ਖੂਨ ਵਗਦਾ ਰਿਹਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿਚ ਕੀ ਹੋ ਰਿਹਾ ਹੈ? ਸ਼ਿਵਰਾਜ ਸਿੰਘ ਚੌਹਾਨ ਅਤੇ ਭਾਜਪਾ ਨੂੰ ਖ਼ੁਸ਼ੀ ਮਨਾਉਣ ਤੋਂ ਸਮਾਂ ਮਿਲੇ ਤਾਂ ਹੀ ਤਾਂ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀਆਂ ਧੀਆਂ-ਭੈਣਾਂ ਦੀਆਂ ਚੀਕਾਂ ਸੁਣਨਗੀਆਂ। ਉਸ ਧੀ ਨੇ ਕਿਹਾ ਕਿ ਉਸ ਦੀ ਮਾਂ ਨਾਲ ਵੀ ਗਲਤ ਹੋਇਆ ਹੈ। ਸਰਕਾਰ ਸੁੱਤੀ ਪਈ ਹੈ। ਇਨ੍ਹਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।