ਕੈਮੀਕਲ ਫ਼ੈਕਟਰੀ ਨੂੰ ਲੱਗੀ ਅੱਗ, ਫ਼ਾਇਰ ਬਿ੍ਗੇਡ ਮੌਕੇ ’ਤੇ ਮੌਜੂਦ
ਕੁਰਾਲੀ, 27 ਸਤੰਬਰ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਨੇੜਲੇ ਪਿੰਡ ਚਨਾਲ਼ੋ ਦੇ ਫੋਕਲ ਪੁਆਇੰਟ ਵਿਖੇ ਕੈਮੀਕਲ ਫ਼ੈਕਟਰੀ ਨੂੰ ਭੇਦਭਰੀ ਹਾਲਤ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਾਰਨ ਜਾਨੀ ਤੇ ਲੱਖਾਂ ਰੁਪੇ ਦਾ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਫ਼ਾਇਰ ਬ੍ਰਿਗੇਡ ਦੁਆਰਾ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ।