ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿਚ ਅੱਜ 53 ਟਿਕਾਣਿਆਂ ’ਤੇ ਕੀਤੀ ਛਾਪੇਮਾਰੀ- ਐਨ.ਆਈ.ਏ.
ਨਵੀਂ ਦਿੱਲੀ, 27 ਸਤੰਬਰ- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਸੂਚੀਬੱਧ ਅੱਤਵਾਦੀ’ ਅਰਸ਼ ਡੱਲਾ ਅਤੇ ਕਈ ਖ਼ਤਰਨਾਕ ਗੈਂਗਸਟਰਾਂ ਨਾਲ ਜੁੜੇ ਅੱਤਵਾਦੀਆਂ-ਗੈਂਗਸਟਰਾਂ-ਡਰੱਗ ਸਮੱਗਲਰਾਂ ਦੇ ਗਠਜੋੜ ’ਤੇ ਬਹੁ-ਰਾਜੀ ਕਾਰਵਾਈ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਐਨ.ਆਈ.ਏ. ਨੇ ਕਿਹਾ ਕਿ ਰਾਜ ਪੁਲਿਸ ਬਲਾਂ ਨੇ ਛਾਪੇਮਾਰੀ ਵਿਚ ਲੋੜੀਂਦੀ ਮਦਦ ਪ੍ਰਦਾਨ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦਿਨ ਭਰ ਦੀ ਕਾਰਵਾਈ ਦੌਰਾਨ ਕੁੱਲ 53 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।