ਡਾਕਟਰ ਸੰਗੀਤਾ ਤੂਰ ਪਸ਼ੂ ਪਾਲਣ ਵਿਭਾਗ ਦੇ ਬਣੇ ਡਾਇਰੈਕਟਰ
ਪਠਾਨਕੋਟ, 27 ਸਤੰਬਰ (ਸੰਧੂ)- ਅੱਜ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਹੁਕਮ ਨੰਬਰ 6984 ਮਿਤੀ 26-9-2023 ਦੇ ਅਨੁਸਾਰ ਡਾਕਟਰ ਸੰਗੀਤਾ ਤੂਰ ਨੂੰ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਡਾਕਟਰ ਸੰਗੀਤਾ ਤੂਰ ਨੇ ਅੱਜ ਮੁੱਖ ਦਫ਼ਤਰ ਲਾਈਵ ਸਟਾਕ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਦੇ ਹੋਏ ਡਾਕਟਰ ਸੰਗੀਤਾ ਤੂਰ ਨੇ ਕਿਹਾ ਕਿ ਵਿਭਾਗ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਦਫ਼ਤਰ ਦੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।