ਭਾਰਤੀ ਹਵਾਈ ਸੈਨਾ ਨੇ ਛੇ ਨਵੇਂ ਡੋਰਨਿਅਰ ਡੋ-228 ਜਹਾਜ਼ਾਂ ਵਿਚੋਂ ਪਹਿਲੇ ਨੂੰ ਕੀਤਾ ਸ਼ਾਮਿਲ
ਨਵੀਂ ਦਿੱਲੀ , 27 ਸਤੰਬਰ – ਭਾਰਤੀ ਹਵਾਈ ਸੈਨਾ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੁਆਰਾ ਨਿਰਮਿਤ ਛੇ ਨਵੇਂ ਡੋਰਨਿਅਰ ਡੋ-228 ਜਹਾਜ਼ਾਂ ਵਿਚੋਂ ਪਹਿਲੇ ਨੂੰ ਸ਼ਾਮਿਲ ਕੀਤਾ ਹੈ। ਏਅਰਕ੍ਰਾਫਟ ਦਾ ਇਹ ਨਵਾਂ ਸੰਸਕਰਣ ਨਵੇਂ ਇੰਜਣਾਂ, ਕੰਪੋਜ਼ਿਟ ਪ੍ਰੋਪੈਲਰ, ਅਪਗ੍ਰੇਡਡ ਏਵੀਓਨਿਕਸ ਅਤੇ ਇਕ ਗਲਾਸ ਕਾਕਪਿਟ ਨਾਲ ਲੈਸ ਹੈ ।