JALANDHAR WEATHER

ਪਾਕਿਸਤਾਨ ਤੋਂ 65 ਮੈਂਬਰੀ ਸਿੱਖ ਹਿੰਦੂ ਸ਼ਰਧਾਲੂਆਂ ਦਾ ਜਥਾ ਭਾਰਤ ਪੁੱਜਾ

ਅਟਾਰੀ ,27 ਸਤੰਬਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਵਿਖੇ ਸਥਿਤ ਸਿੱਖ ਗੁਰਧਾਮਾਂ ਅਤੇ ਹਿੰਦੂ ਤੀਰਥਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਗੁਆਂਢੀ ਮੁਲਕ ਪਾਕਿਸਤਾਨ ਤੋਂ 65 ਮੈਂਬਰੀ ਸਿੱਖ ਹਿੰਦੂ ਸ਼ਰਧਾਲੂਆਂ ਦਾ ਸਾਂਝਾ ਜਥਾ ਪਾਕਿਸਤਾਨ ਤੋਂ ਭਾਰਤ ਪੁੱਜਾ । ਪਾਕਿਸਤਾਨ ਤੋਂ ਵਾਹਗਾ ਅਟਾਰੀ ਸਰਹੱਦ ਰਸਤੇ ਭਾਰਤ ਪੁੱਜੇ ਹਿੰਦੂ ਸਿੱਖ ਸ਼ਰਧਾਲੂਆ ਦੇ ਜਥੇ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਪਰਮਜੀਤ ਸਿੰਘ ਚੰਡੋਕ ਵਲੋਂ ਆਈਸੀਪੀ ਅਟਾਰੀ ਦੇ ਅੰਦਰ ਜੀ ਆਇਆਂ ਕਿਹਾ ਗਿਆ । ਪਾਕਿਸਤਾਨੀ ਜਥੇ ਦੀ ਅਗਵਾਈ ਕਰ ਰਹੇ ਕਪਿਲ ਕੁਮਾਰ ਅਤੇ ਈਸ਼ਵਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਪੰਜ ਦਿਨਾ ਭਾਰਤ ਸਥਿਤ ਵੱਖ-ਵੱਖ ਗੁਰਧਾਮਾਂ ਅਤੇ ਹਿੰਦੂ ਤੀਰਥ ਅਸਥਾਨਾਂ ਦੀ ਯਾਤਰਾ ਕਰਨਗੇ । ਉਹ ਇਸ ਯਾਤਰਾ ਦੌਰਾਨ ਸ੍ਰੀ ਹੇਮਕੁੰਟ ਸਾਹਿਬ, ਅੰਮ੍ਰਿਤਸਰ, ਦਿੱਲੀ, ਦੇਹਰਾਦੂਨ, ਚਮੋਲੀ ਆਦਿ ਵਿਖੇ ਜਾਣਗੇ । ਭਾਰਤ ਪੁੱਜੇ ਸਿੱਖ ਹਿੰਦੂ ਸ਼ਰਧਾਲੂ ਪੂਰੇ ਪਾਕਿਸਤਾਨ ਵਿਚੋਂ ਇਕੱਤਰ ਹੋ ਕੇ ਨਾਲ ਇਥੇ ਆਏ ਹਨ । ਉਨ੍ਹਾਂ ਦੱਸਿਆ ਕਿ ਉਹ ਅੱਜ ਰਾਤ ਅੰਮ੍ਰਿਤਸਰ ਸਥਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ ਵਿਖੇ ਰਹਿਣ ਉਪਰੰਤ ਦਿੱਲੀ ਲਈ ਰਵਾਨਾ ਹੋਣਗੇ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ