ਮੁਖਰਜੀ ਨਗਰ 'ਚ ਲੱਗੀ ਭਿਆਨਕ ਅੱਗ, ਗਰਲਜ਼ ਪੀਜੀ ਸੜ ਕੇ ਸੁਆਹ
ਨਵੀਂ ਦਿੱਲੀ , 27 ਸਤੰਬਰ – ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਲੜਕੀਆਂ ਦੇ ਪੀਜੀ ਹੋਸਟਲ 'ਚ ਭਿਆਨਕ ਅੱਗ ਲੱਗ ਗਈ । ਅੱਗ 'ਤੇ ਕਾਬੂ ਪਾਉਣ ਲਈ 20 ਫਾਇਰ ਟੈਂਡਰ ਮੌਕੇ 'ਤੇ ਮੌਜੂਦ ਸਨ । ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ । ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਦਾ ਕਹਿਣਾ ਹੈ ਕਿ ਕੁੱਲ 20 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਸਨ । ਇਮਾਰਤ ਵਿਚ ਕੁਝ ਲੜਕੀਆਂ ਫਸ ਗਈਆਂ ਸਨ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ ਸੀ । ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਪੂਰੀ ਤਰ੍ਹਾਂ ਨਾਲ ਬੁਝ ਗਈ ਹੈ, ਉੱਥੇ ਕਰੀਬ 35 ਲੜਕੀਆਂ ਸਨ ਅਤੇ ਸਾਰੀਆਂ ਸੁਰੱਖਿਅਤ ਹਨ ।