JALANDHAR WEATHER

ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਦੀ ਮੌਤ

ਜੈਤੋ, 31 ਮਈ (ਗੁਰਚਰਨ ਸਿੰਘ ਗਾਬੜੀਆ)- ਨੇੜਲੇ ਪਿੰਡ ਢੈਪਈ ਵਿਖੇ ਕੁਝ ਵਿਅਕਤੀਆਂ ਵਲੋਂ ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਫੱਟੜ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਗੁਰਦੀਪ ਸਿੰਘ ਸੰਧੂ ਅਤੇ ਥਾਣਾ ਜੈਤੋ ਦੇ ਮੌਜੂਦਾ ਇੰਚਾਰਜ ਬਲਵਿੰਦਰ ਸਿੰਘ ਏ.ਐਸ.ਆਈ ਵਲੋਂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਏ.ਐਸ.ਆਈ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਹਰਮਨਦੀਪ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਹਰੀਨੌ ਆਪਣੇ ਪਿਤਾ ਬਿੱਕਰ ਸਿੰਘ ਪੁੱਤਰ ਜਲੌਰ ਸਿੰਘ ਨੂੰ ਨਾਲ ਪਿੰਡ ਢੈਪਈ ਵਿਖੇ ਆਪਣੇ ਬਿਮਾਰ ਨਾਨਾ ਦਾ ਪਤਾ ਲੈਣ ਤੋਂ ਬਾਅਦ ਰਾਤ ਨੂੰ ਜਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਹਰੀਨੌ ਨੂੰ ਜਾ ਰਹੇ ਸਨ ਕਿ ਲਵਪ੍ਰੀਤ ਸਿੰਘ ਲਵੀ ਤੇ ਉਸ ਦੇ ਸਾਥੀਆਂ ਨੇ ਬਿੱਕਰ ਸਿੰਘ ਉੱਤੇ ਗੰਢਾਸੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨਾਲ ਬਿੱਕਰ ਸਿੰਘ (46) ਗੰਭੀਰ ਰੂਪ ਵਿਚ ਫੱਟੜ ਹੋ ਗਿਆ ਤੇ ਬਾਕੀ ਦੋ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਕਤ ਤਿੰਨੇ ਫੱਟੜਾਂ ਨੂੰ ਕੋਟਕਪੂਰਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਪ੍ਰੰਤੂ ਇਲਾਜ਼ ਦੌਰਾਨ ਬਿੱਕਰ ਸਿੰਘ ਦੀ ਮੌਤ ਹੋ ਗਈ, ਜਦ ਕਿ ਬਾਕੀ ਦੋ ਜ਼ੇਰੇ ਇਲਾਜ਼ ਹਨ। ਸਥਾਨਕ ਪੁਲਿਸ ਨੇ ਹਰਮਨਦੀਪ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਹਰੀਨੌ ਦੇ ਬਿਆਨ ਦੇ ਅਧਾਰ ’ਤੇ ਕਥਿਤ ਦੋਸ਼ੀ ਲਵਪ੍ਰੀਤ ਸਿੰਘ ਲਵੀ ਪੁੱਤਰ ਮਿੰਦਰ ਸਿੰਘ, ਹਸਪ੍ਰੀਤ ਹੰਸੀ, ਜਸ਼ਨਪ੍ਰੀਤ, ਕੁਲਦੀਪ ਸਿੰਘ, ਮਨਪ੍ਰੀਤ ਉਰਫ ਕਾਲੂ, ਲਾਡੀ, ਇਕਬਾਲ ਉਰਫ ਕਾਲਾ ਅਤੇ ਬਸੰਤ ਸਿੰਘ ਵਾਸੀ ਸਾਰੇ ਪਿੰਡ ਢੈਪਈ ਤੋਂ ਇਲਾਵਾ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ