JALANDHAR WEATHER

ਭ੍ਰਿਸ਼ਟਾਚਾਰ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ- ਅਨੁਰਾਗ ਠਾਕੁਰ

ਨਵੀਂ ਦਿੱਲੀ, 28 ਸਤੰਬਰ- ਦਿੱਲੀ ਦੇ ਮੁੱਖ ਮੰਤਰੀ ਲਈ ਨਵੀਂ ਰਿਹਾਇਸ਼ ਦੇ ਨਿਰਮਾਣ ਅਤੇ ਮੁਰੰਮਤ ਵਿਚ ਕਥਿਤ ਬੇਨਿਯਮੀਆਂ ਦੀ ਸੀ.ਬੀ.ਆਈ. ਵਲੋਂ ਮੁੱਢਲੀ ਜਾਂਚ ਦਰਜ ਕੀਤੇ ਜਾਣ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਡੁੱਬੀ ਆਪ ਦੀ ਸਰਕਾਰ ਦੇ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਹੇਠਲੇ ਮੰਤਰੀ ਵੱਖ ਵੱਖ ਘੁਟਾਲਿਆਂ ਵਿਚ ਸ਼ਾਮਿਲ ਹਨ। ਕਿੰਗਪਿਨ ਫ਼ਿਲਹਾਲ ਬਾਹਰ ਹੈ ਚਾਹੇ ਉਹ ਸ਼ਰਾਬ ਦਾ ਘੁਟਾਲਾ ਹੋਵੇ ਜਾਂ ਸ਼ੀਸ਼ ਮਹਿਲ ਦਾ, ਇਥੇ ਸ਼ ਦਾ ਰੌਲਾ ਬਹੁਤ ਆਵੇਗਾ। ਸ਼ ਤੋਂ ਸ਼ਰਾਬ ਅਤੇ ਸ਼ ਤੋਂ ਸ਼ੀਸ਼ ਮਹਿਲ ਇਸ ਦਾ ਰੌਲਾ ਹੋਰ ਗੂੰਜੇਗਾ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ