ਟੀਮ ਇੰਡੀਆ, ਆਈਸੀਸੀ ਵਿਸ਼ਵ ਕੱਪ 2023: ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ
ਨਵੀਂ ਦਿੱਲੀ , 28 ਸਤੰਬਰ – ਟੀਮ ਇੰਡੀਆ, ਆਈਸੀਸੀ ਵਿਸ਼ਵ ਕੱਪ 2023: ਭਾਰਤ ਦੀ ਮੇਜ਼ਬਾਨੀ ਵਿਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦਾ ਬਿਗਲ ਜਲਦੀ ਹੀ ਵੱਜਣ ਵਾਲਾ ਹੈ । ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਰ ਇਸ ਤੋਂ ਪਹਿਲਾਂ ਸਾਰੀਆਂ 10 ਟੀਮਾਂ ਨੂੰ 2-2 ਅਭਿਆਸ ਮੈਚ ਵੀ ਖੇਡਣੇ ਹਨ । ਸਾਰੇ 10 ਦੇਸ਼ਾਂ ਨੇ ਟੂਰਨਾਮੈਂਟ ਲਈ ਪਹਿਲਾਂ ਹੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਸੀ । ਪਰ ਇਸ ਟੀਮ ਵਿਚ ਬਦਲਾਅ ਦੀ ਆਖਰੀ ਤਰੀਕ 28 ਸਤੰਬਰ ਰੱਖੀ ਗਈ ਸੀ। ਅਜਿਹੇ 'ਚ ਭਾਰਤੀ ਟੀਮ ਨੇ ਇਸ ਦਿਨ ਆਪਣੀ ਟੀਮ 'ਚ ਵੱਡਾ ਬਦਲਾਅ ਕਰਦੇ ਹੋਏ ਫਾਈਨਲ ਟੀਮ ਦਾ ਐਲਾਨ ਕਰ ਦਿੱਤਾ ਹੈ । ਸੱਟ ਨਾਲ ਜੂਝ ਰਹੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੂੰ ਬਾਹਰ ਕਰ ਦਿੱਤਾ ਗਿਆ ਹੈ । ਉਨ੍ਹਾਂ ਦੀ ਜਗ੍ਹਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।