ਕਰਨਾਟਕ: ਭਾਰਤੀ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ

ਨਵੀਂ ਦਿੱਲੀ, 1 ਜੂਨ- ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਸੈਨਾ ਦਾ ਇਕ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਮਰਾਜਨਗਰ ਦੇ ਮਕਾਲੀ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਮਹਿਲਾ ਪਾਇਲਟ ਸਮੇਤ ਦੋਵੇਂ ਪਾਇਲਟ ਸੁਰੱਖਿਅਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਰੈਸ਼ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।