JALANDHAR WEATHER

ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਮਾਣਯੋਗ ਹਾਈਕੋਰਟ ਤੋਂ ਰਾਹਤ ਮਿਲਣ ਨਾਲ ਤਾਨਸ਼ਾਹੀ ਮਾਨ ਸਰਕਾਰ ਦਾ ਹੰਕਾਰ ਟੁੱਟਿਆ- ਬੀਬਾ ਗੁਨੀਵ ਕੌਰ ਮਜੀਠੀਆ

ਮਜੀਠਾ, 1 ਜੂਨ (ਜਗਤਾਰ ਸਿੰਘ ਸਹਿਮੀ)- ਪੰਜਾਬ ਦੀ ਆਪ ਸਰਕਾਰ ਵਲੋਂ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਤੇ ਬਦਲਾਖੋਰੀ ਦੀ ਨੀਅਤ ਨਾਲ ਪਿਛਲੇ ਦਿਨੀਂ ਵਿਜੀਲੈਂਸ ਰਾਹੀਂ ‘ਅਜੀਤ’ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਜੋ ਅਤਿ ਨਿੰਦਣਯੋਗ ਹੈ ਪਰ ਇਸ ਦੇ ਉਲਟ ਡਾ. ਹਮਦਰਦ ਦੇ ਵਕੀਲਾਂ ਵਲੋਂ ਤਿਆਰ ਕੀਤੇ ਜਵਾਬ ਨੂੰ ਸੁਣਦਿਆਂ ਮਾਣਯੋਗ ਹਾਈਕੋਰਟ ਵਲੋਂ ਡਾ. ਹਮਦਰਦ ਨੂੰ ਰਾਹਤ ਮਿਲਣ ਨਾਲ ਤਾਨਾਸ਼ਾਹੀ ਸਰਕਾਰ ਦਾ ਹੰਕਾਰ ਟੁੱਟਿਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਵਿਧਾਇਕ ਬੀਬਾ ਗੁਨੀਵ ਕੌਰ ਮਜੀਠੀਆ ਵਲੋਂ ਗੁਰਦੁਆਰਾ ਭਗਤ ਰਵੀਦਾਸ ਮਜੀਠਾ ਵਿਖੇ ਨਤਮਸਤਕ ਹੋਣ ’ਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹੱਕ, ਸੱਚ ’ਤੇ ਚੱਲਣ ਵਾਲੀ ਹਰਮਨ ਪਿਆਰੀ ਪੰਜਾਬੀ ਅਖ਼ਬਾਰ ‘ਅਜੀਤ’ ਨੂੰ ਦਬਾਉਣਾ ਚਾਹੁੰਦੀ ਸੀ, ਜਿਹੜਾ ਪ੍ਰੈਸ ਤੇ ਲੋਕਤੰਤਰ ’ਤੇ ਵੱਡਾ ਹਮਲਾ ਹੈ। ਬੀਬਾ ਮਜੀਠੀਆ ਨੇ ਕਿਹਾ ਕਿ ਪੰਜਾਬ ਸਮੇਤ ਸਾਰੇ ਰਾਸ਼ਟਰੀ ਸਿਆਸੀ ਦਲਾਂ ਦਾ ਮਾਨ ਸਰਕਾਰ ਦੇ ਇਸ ਵਤੀਰੇ ਦੇ ਵਿਰੋਧ ’ਚ ਸਾਂਝੇ ਤੌਰ ’ਤੇ ਡਾ. ਹਮਦਰਦ ਨਾਲ ਚੱਟਾਨ ਵਾਂਗ ਖੜੇ ਹੋਣਾ ਡਾ. ਹਮਦਰਦ ਦੀ ਇਮਾਨਦਾਰੀ ਤੇ ਸੱਚੀ ਸ਼ਖ਼ਸੀਅਤ ਦਾ ਸਬੂਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ