JALANDHAR WEATHER

ਬਿਜ਼ਲੀ ਮੁਲਾਜ਼ਮਾਂ ਨਾਲ ਕੰਮ ਕਰਾ ਰਹੇ ਵਿਅਕਤੀ ਉੱਪਰ ਡਿੱਗਿਆ ਖੰਭਾਂ, ਹਾਲਤ ਗੰਭੀਰ

ਸ਼ੇਰਪੁਰ, 2 ਜੂਨ (ਮੇਘ ਰਾਜ ਜੋਸ਼ੀ)- ਕਸਬਾ ਸ਼ੇਰਪੁਰ ਵਿਖੇ ਇਕ ਵਿਅਕਤੀ ਦੇ ਬਿਜਲੀ ਵਾਲੇ ਖੰਭੇ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ, ਖੇੜੀ ਰੋਡ ਤੇ ਬਿਜਲੀ ਸਪਲਾਈ ਲਈ ਲੱਗਾ ਇਕ ਪੋਲ ਕਿਸੇ ਕਾਰਣ ਟੁੱਟ ਗਿਆ ਸੀ ਉਸ ਖੰਭੇ ਦੀ ਥਾਂ ’ਤੇ ਬਿਜਲੀ ਮੁਲਾਜ਼ਮ ਅੱਜ ਨਵਾਂ ਖੰਭਾ ਖੜ੍ਹਾ ਕਰ ਰਹੇ ਸਨ। ਬਿਜਲੀ ਮੁਲਾਜ਼ਮਾਂ ਨੇ ਮਦਦ ਲਈ ਨੇੜੇ ਬੈਠੇ ਵਿਅਕਤੀਆਂ ਨੂੰ ਨਾਲ ਲਗਾਇਆ। ਅਚਾਨਕ ਰੱਸਾ ਟੁੱਟਣ ਕਰਕੇ ਖੰਭਾ ਉਸ ਵਿਅਕਤੀ ਦੇ ਉਪਰ ਜਾ ਡਿੱਗਿਆ, ਜਿਸ ਨਾਲ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖ਼ਮੀ ਹੋਇਆ ਵਿਅਕਤੀ ਸਰਕਾਰੀ ਹਸਪਤਾਲ ਧੂਰੀ ਵਿਖੇ ਜੇਰੇ ਇਲਾਜ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ