JALANDHAR WEATHER

ਪੁਲਿਸ ਨੇ ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ’ਕੇ ਕੀਤਾ ਕਾਤਲ ਨੂੰ ਗਿ੍ਫ਼ਤਾਰ

ਗੁਰਾਇਆ, 3 ਜੂਨ (ਚਰਨਜੀਤ ਸਿੰਘ ਦੁਸਾਂਝ)- ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ ਪੀ.ਪੀ.ਐਸ. ਅਤੇ ਜਗਦੀਸ਼ ਰਾਜ ਪੀ.ਪੀ.ਐਸ. ਡੀ.ਐਸ.ਪੀ.ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਥਾਣਾ ਅਫ਼ਸਰ ਗੁਰਾਇਆ ਵਲੋਂ ਬੀਤੀ 25 ਮਈ ਨੂੰ ਹੋਏ ਕਤਲ ਨੂੰ ਸੁਲਝਾਉਣ ਅਤੇ ਕਾਤਲ ਨੂੰ ਗਿ੍ਰਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਾਇਆ ਥਾਣੇ ’ਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਡੀ.ਐਸ.ਪੀ.ਫਿਲੌਰ ਜਗਦੀਸ਼ ਰਾਜ ਅਤੇ ਥਾਣਾ ਮੁੱਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ 25 ਮਈ ਨੂੰ ਇਕ ਅਣਪਛਾਤੀ ਅੱਧ ਸੜੀ ਹੋਈ ਮਿ੍ਰਤਕ ਦੇਹ ਰੇਡੀਓ ਸਟੇਸ਼ਨ ਗੋਹਾਵਰ ਕੋਲ ਮਿਲੀ ਸੀ। ਪੁਲਿਸ ਅਨੁਸਾਰ ਮਿ੍ਰਤਕ ਆਇਰਸ਼ ਕੰਪਨੀ ’ਚ ਕੰਮ ਕਰਦਾ ਸੀ । ਉਸ ਨੇ ਆਪਣੇ ਗੁਆਂਢੀ ਪਰਵਾਸੀ ਮਜ਼ਦੂਰ ਪੰਕਜ ਕੁਮਾਰਨੂੰ ਕੰਪਨੀ ਰਾਹੀਂ ਆਪਣੇ ਨਾਲ ਹੈਲਪਰ ਦੇ ਤੌਰ ’ਤੇ ਲਗਾਇਆ ਸੀ। ਪੰਕਜ਼ ਕੁਮਾਰ ਨੇ 80000 ਰੁਪਏ ਦੇ ਲਾਲਚ ਲਈ ਸੁੱਤੇ ਪਏ ਸਤਨਾਮ ਸਿੰਘ ਦੀ ਗਰਦਨ ’ਤੇ ਚਾਕੂ ਨਾਲ ਦੋ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੁੱਖਬਰ ਖ਼ਾਸ ਦੀ ਇਤਲਾਹ ’ਤੇ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਟੀਮ ਨੇ ਦੋਸ਼ੀ ਪੰਕਜ਼ ਕੁਮਾਰ ਨੂੰ ਦਾਣਾ ਮੰਡੀ ਜਲੰਧਰ ਤੋਂ ਮਿਤੀ 2 ਜੂਨ ਨੂੰ ਗਿ੍ਫ਼ਤਾਰ ਕੀਤਾ। ਇਸ ਮੌਕੇ ਡੀ.ਐਸ.ਪੀ ਫਿਲੌਰ ਨੇ ਦੱਸਿਆ ਕਿ ਉਸ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਛਾਣਬੀਣ ਕੀਤੀ ਜਾਵੇਗੀ। ਦੋਸ਼ੀ ਪਾਸੋਂ 67000 ਰੁਪਏ ਅਤੇ ਕਤਲ ਲਈ ਵਰਤਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ