ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਬੋਲੀ ਸਾਕਸ਼ੀ ਮਲਿਕ

ਨਵੀਂ ਦਿੱਲੀ, 7 ਜੂਨ-ਪਹਿਲਵਾਨ ਸਾਕਸ਼ੀ ਮਲਿਕ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਕਿਹਾ "ਅਸੀਂ ਆਪਣੇ ਸੀਨੀਅਰਾਂ ਅਤੇ ਸਮਰਥਕਾਂ ਨਾਲ ਸਰਕਾਰ ਦੁਆਰਾ ਦਿੱਤੇ ਪ੍ਰਸਤਾਵ 'ਤੇ ਚਰਚਾ ਕਰਾਂਗੇ। ਜਦੋਂ ਹਰ ਕੋਈ ਆਪਣੀ ਸਹਿਮਤੀ ਦੇਵੇ ਕਿ ਪ੍ਰਸਤਾਵ ਠੀਕ ਹੈ, ਤਦ ਅਸੀਂ ਸਹਿਮਤ ਹੋਵਾਂਗੇ। ਅਜਿਹਾ ਨਹੀਂ ਹੋਵੇਗਾ ਕਿ ਅਸੀਂ ਸਰਕਾਰ ਦੀ ਕਿਸੇ ਵੀ ਗੱਲ ਨਾਲ ਸਹਿਮਤ ਹੋ ਕੇ ਆਪਣਾ ਵਿਰੋਧ ਖ਼ਤਮ ਕਰ ਦੇਵਾਂਗੇ। ਮੀਟਿੰਗ ਲਈ ਅਜੇ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ ਹੈ,"।