ਲੋਕ ਝੂਠੇ ਵਾਅਦੇ ਨਹੀਂ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ - ਪ੍ਰਧਾਨ ਮੰਤਰੀ ਮੋਦੀ
ਮਹਿਬੂਬਨਗਰ, 1 ਅਕਤੂਬਰ - ਇਕ ਜਨਤਕ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਤੇਲੰਗਾਨਾ ਦੇ ਲੋਕਾਂ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਜ਼ਬੂਤ ਕੀਤਾ ਹੈ । ਇੱਥੇ ਇਕੱਠੀ ਹੋਈ ਭਾਰੀ ਭੀੜ ਸਾਬਤ ਕਰਦੀ ਹੈ ਕਿ ਤੇਲੰਗਾਨਾ ਬਦਲਾਅ ਚਾਹੁੰਦਾ ਹੈ । ਕਿਉਂਕਿ ਇਹ ਝੂਠੇ ਵਾਅਦੇ ਨਹੀਂ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ । ਤੇਲੰਗਾਨਾ ਨੂੰ ਹੁਣ ਭਾਜਪਾ ਦੀ ਸਰਕਾਰ ਚਾਹੀਦੀ ਹੈ ।