ਤਰਨਤਾਰਨ:ਬੀ.ਐਸ.ਐਫ. ਵਲੋਂ ਡਰੋਨ ਤੇ ਨਸ਼ੀਲਾ ਪਦਾਰਥ ਬਰਾਮਦ
ਤਰਨਤਾਰਨ, 2 ਅਕਤੂਬਰ-2 ਅਕਤੂਬਰ ਨੂੰ ਦੇਰ ਸ਼ਾਮ ਦੇ ਸਮੇਂ, ਅੱਗੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਲਸੀਆਂ ਖੁਰਦ ਨੇੜੇ ਇਕ ਡਰੋਨ ਦੀ ਆਵਾਜਾਈ ਨੂੰ ਰੋਕਿਆ। ਇਸ ਤੋਂ ਇਲਾਵਾ, ਬੀ.ਐਸ.ਐਫ. ਦੇ ਜਵਾਨਾਂ ਨੇ ਝੋਨੇ ਦੇ ਖੇਤ ਵਿਚੋਂ ਇਕ ਪੈਕੇਟ ਵਾਲਾ ਇਕ ਡਰੋਨ ਬਰਾਮਦ ਕੀਤਾ, ਜਿਸ ਵਿਚ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਕੁੱਲ ਵਜ਼ਨ 2.7 ਕਿਲੋਗ੍ਰਾਮ ਹੈ।