JALANDHAR WEATHER

ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਦੀ ਨੋਕ ’ਤੇ ਲੁਟੇਰੇ ਨਗਦੀ ਤੇ ਮੋਟਰ ਸਾਈਕਲ ਖੋਹ ਕੇ ਹੋਏ ਫ਼ਰਾਰ

ਗੁਰੂਹਰਸਹਾਏ, 3 ਅਕਤੂਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਹਲਕੇ ਵਿਚ ਲੁੱਟ ਖ਼ੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਅੱਜ ਤਿੰਨ ਮੋਟਰ ਸਾਈਕਲ ’ਤੇ ਸਵਾਰ 9 ਤੋਂ 10 ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਦੀ ਨੋਕ ’ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਕੋਲੋਂ ਨਗਦੀ ਤੇ ਮੋਟਰ ਸਾਈਕਲ ਅਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰ ਸਾਈਕਲ ਸਵਾਰ ਵਿਅਕਤੀ ਜੋ ਕਿ ਫ਼ਿਰੋਜ਼ਪੁਰ ਦੀ ਤਰਫ਼ੋਂ ਜਲਾਲਾਬਾਦ ਦੀ ਤਰਫ਼ ਜਾ ਰਹੇ ਸਨ ਤੇ ਜਦ ਉਹ ਰਾਤ 9:30 ਵਜੇ ਗੋਲੂ ਕਾ ਮੌੜ ਤੋਂ ਸ਼ਹੀਦ ਊਧਮ ਸਿੰਘ ਕਾਲਜ ਵੱਲ ਜਾ ਰਹੇ ਸਨ ਤਾਂ ਤਿੰਨ ਮੋਟਰ ਸਾਈਕਲਾਂ ’ਤੇ ਸਵਾਰ 9/10 ਅਣਪਛਾਤੇ ਲੁਟੇਰੇ ਜਿਨ੍ਹਾਂ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਤੇ ਪਿਸਟਲ ਫੜਿਆ ਹੋਇਆ ਸੀ, ਵਲੋਂ ਵਿਅਕਤੀਆਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਕੋਲੋਂ 20 ਹਾਜ਼ਰ ਰੁਪਏ ਦੀ ਨਗਦੀ ਤੇ ਉਨ੍ਹਾਂ ਕੋਲ ਮੌਜੂਦ ਹੋਰ ਸਾਮਾਨ ਵੀ ਲੈ ਕੇ ਫਰਾਰ ਹੋ ਗਏ ਤੇ ਜਾਂਦੇ ਜਾਂਦੇ ਉਨ੍ਹਾਂ ਦਾ ਮੋਟਰਸਾਈਕਲ ਵੀ ਲੈ ਗਏ। ਜਿਸ ਦੇ ਸੰਬੰਧ ਵਿਚ ਪੀੜਤਾਂ ਨੇ ਅੱਜ ਇਸ ਲੁੱਟ ਸੰਬੰਧੀ ਥਾਣਾ ਗੁਰੂਹਰਸਹਾਏ ਵਿਖੇ ਸ਼ਿਕਾਇਤ ਦਰਜ ਕਾਰਵਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ