JALANDHAR WEATHER

ਵਿਜੀਲੈਂਸ ਵਿਭਾਗ ਵਲੋਂ ਵਾਹਦ ਦੇ ਘਰ ਦੀ ਤਲਾਸ਼ੀ, ਕਰੀਬ ਦੋ ਘੰਟੇ ਚੱਲੀ ਕਾਰਵਾਈ

ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ) - ਵਿਜੀਲੈਂਸ ਵਿਭਾਗ ਵਲੋਂ ਜ਼ਮੀਨ ਨੂੰ ਖੁਰਦ ਬੁਰਦ ਕਰਨ ’ਤੇ ਸਰਕਾਰ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਾਹਦ ਤੇ ਸੰਦੀਪ ਸਿੰਘ ਨੂੰ ਅੱਜ ਉਨ੍ਹਾਂ ਦੇ ਘਰ ਵਿਖੇ ਲਿਆਂਦਾ ਗਿਆ ਤੇ ਘਰ ’ਚ ਚੈਕਿੰਗ ਮੁਹਿੰਮ ਚਲਾਈ ਗਈ । ਡੀ.ਐਸ.ਪੀ. ਜਤਿੰਦਰਜੀਤ ਸਿੰਘ ਦੀ ਅਗਵਾਈ ’ਚ ਪੁੱਜੀ ਟੀਮ ਵਲੋਂ ਘਰ ਦੀ ਤਲਾਸ਼ੀ ਲਈ ਗਈ । ਮਾਨਯੋਗ ਅਦਾਲਤ ਵਲੋਂ ਵਾਹਦ ਦੇ ਘਰ ਦੇ ਸਰਚ ਵਾਰੰਟ ਦੀ ਦਿੱਤੀ ਮਨਜ਼ੂਰੀ ਤੋਂ ਬਾਅਦ ਇਹ ਤਲਾਸ਼ੀ ਲਈ ਗਈ ਹੈ । ਜਿਥੇ ਬਾਰ ਕੌਂਸਲ ਦੇ ਪ੍ਰਧਾਨ ਤੇ ਵਾਹਦ ਦੇ ਵਕੀਲ ਕਰਨਜੋਤ ਸਿੰਘ ਝਿੱਕਾ ਦੀ ਹਾਜ਼ਰੀ ’ਚ ਇਹ ਚੈਕਿੰਗ ਕਰੀਬ ਦੋ ਘੰਟੇ ਚੱਲੀ । ਝਿੱਕਾ ਨੇ ਦੱਸਿਆ ਕਿ ਟੀਮ ਵਲੋਂ ਘਰ ’ਚ ਪਏ ਸਾਰੇ ਕਾਗਜ਼ਾਤ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ । ਵਿਭਾਗ ਦੀ ਟੀਮ ਕਰੀਬ ਦੋ ਵਜੇ ਫਗਵਾੜਾ ਪੁੱਜੀ ਤੇ 4 ਵਜੇ ਤੱਕ ਇਹ ਕਾਰਵਾਈ ਚੱਲੀ। ਹੁਣ ਕੱਲ੍ਹ ਵਾਹਦ ਤੇ ਬਾਕੀ ਮੈਂਬਰਾ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ