ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਡੋਮਿਨਿਕਨ ਰੀਪਬਲਿਕ ਦੇ ਉਪ-ਰਾਸ਼ਟਰਪਤੀ ਰਾਕੇਲ ਪੇਨਾ ਨਾਲ ਮੁਲਾਕਾਤ ਕੀਤੀ
ਨਵੀਂ ਦਿੱਲੀ , , 3 ਅਕਤੂਬਰ - ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਡੋਮਿਨਿਕਨ ਰੀਪਬਲਿਕ ਦੇ ਉਪ-ਰਾਸ਼ਟਰਪਤੀ ਰਾਕੇਲ ਪੇਨਾ ਨਾਲ ਮੁਲਾਕਾਤ ਕੀਤੀ ਹੈ । ਡਾ: ਐਸ ਜੈਸ਼ੰਕਰ ਨੇ ਕਿਹਾ ਹੈ ਕਿ ਸਾਡੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖਾਸ ਕਰਕੇ ਵਪਾਰ , ਵਣਜ, ਸਿੱਖਿਆ, ਰੱਖਿਆ, ਪੁਲਾੜ ਅਤੇ ਨਵਿਆਉਣਯੋਗ ਖੇਤਰਾਂ ਸੰਬੰਧੀ ਚਰਚਾ ਕੀਤੀ ਗਈ ।