ਨਿੱਜੀ ਰਿਕਾਰਡ ਰੂਮ ਚ ਲੱਗੀ ਅੱਗ

ਨਿਹਾਲ ਸਿੰਘ ਵਾਲਾ (ਮੋਗਾ), 24 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਨਿਹਾਲ ਸਿੰਘ ਵਾਲਾ ਦੇ ਬਾਘਾਪੁਰਾਣਾ ਰੋਡ 'ਤੇ ਸਥਿਤ ਵਿਕਰਾਜ ਪੈਲੇਸ ਵਿਚ ਬਣੇ ਨਿੱਜੀ ਰਿਕਾਰਡ ਰੂਮ ਅੰਦਰ ਬੀਤੀ ਰਾਤ ਅਚਾਨਕ ਬਿਜਲੀ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਕੀਮਤੀ ਸਮਾਨ, ਸਰਕਾਰੀ ਦਸਤਾਵੇਜ਼ ਅਤੇ ਨਗਦੀ ਸੜ ਕੇ ਸੁਆਹ ਹੋ ਗਈ ਹੈ।