ਦਿੱਗਜ ਮਲਿਆਲਮ ਨਿਰਦੇਸ਼ਕ ਕੇਜੀ ਜਾਰਜ ਦਾ ਦਿਹਾਂਤ

ਕੋਚੀ (ਕੇਰਲ), 24 ਸਤੰਬਰ (ਏਜੰਸੀ) : ਉੱਘੇ ਫਿਲਮ ਨਿਰਮਾਤਾ ਕੇਜੀ ਜਾਰਜ ਦਾ ਦੇਹਾਂਤ ਹੋ ਗਿਆ ਹੈ । ਉਹ ਆਪਣੇ ਸੱਤਰਵਿਆਂ ਦੇ ਅਖੀਰ ਵਿਚ ਸੀ । ਕੇਜੀ ਜਾਰਜ ਨੂੰ ਕੁਝ ਸਾਲ ਪਹਿਲਾਂ ਦੌਰਾ ਪਿਆ ਸੀ ਅਤੇ ਉਦੋਂ ਤੋਂ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ। ਬਦਕਿਸਮਤੀ ਨਾਲ ਐਤਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ । ਕੇਜੀ ਜਾਰਜ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ । ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਕੇਜੀ ਜਾਰਜ ਇਕ ਫਿਲਮ ਨਿਰਮਾਤਾ ਸਨ ਜਿਨ੍ਹਾਂ ਨੇ ਸਮਾਜਿਕ ਮੁਦਿਆਂ ਨੂੰ ਲੈ ਕੇ ਫ਼ਿਲਮਾਂ ਬਣਾਈਆਂ ।