ਨੈਨੀਤਾਲ 'ਚ ਜ਼ਮੀਨ ਖਿਸਕਣ ਦੀ ਭਿਆਨਕ ਤਸਵੀਰ ਸਾਹਮਣੇ,ਪਲਕ ਝਪਕਦਿਆਂ ਹੀ ਢਹਿ ਗਈ ਦੋ ਮੰਜ਼ਿਲਾ ਇਮਾਰਤ

ਨੈਨੀਤਾਲ , 24 ਸਤੰਬਰ - ਉੱਤਰਾਖੰਡ ਦੇ ਨੈਨੀਤਾਲ ਦੇ ਮੱਲੀਤਾਲ ਦੇ ਚਾਰਟਨ ਲਾਜ ਇਲਾਕੇ ਵਿਚ ਇਕ ਦੋ ਮੰਜ਼ਿਲਾ ਮਕਾਨ ਢਿੱਗਾਂ ਡਿੱਗਣ ਨਾਲ ਢਹਿ ਗਿਆ । ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਸਮੇਂ ਸਿਰ ਘਰ ਖਾਲੀ ਕਰਵਾ ਲਿਆ ਗਿਆ । ਜ਼ਮੀਨ ਖਿਸਕਣ ਕਾਰਨ ਮਕਾਨ ਡਿੱਗਣ ਤੋਂ ਬਾਅਦ ਆਸ-ਪਾਸ ਦੇ ਮਕਾਨਾਂ 'ਚ ਤਰੇੜਾਂ ਆ ਗਈਆਂ ਹਨ ਅਤੇ ਮਕਾਨ ਟੇਢੇ ਹੋ ਗਏ ਹਨ, ਜਿਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ | ਇਸ ਜ਼ਮੀਨ ਖਿਸਕਣ ਦਾ ਇਕ ਕਾਰਨ ਇਲਾਕੇ ਵਿਚ ਚੱਲ ਰਹੀ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਵੀ ਮੰਨਿਆ ਜਾ ਰਿਹਾ ਹੈ ।