ਏਸ਼ੀਆਈ ਖੇਡਾਂ: ਸ੍ਰੀਹਰੀ ਨਟਰਾਜ ਤਗਮੇ ਤੋਂ ਖੁੰਝੇ, ਪੁਰਸ਼ਾਂ ਦੀ 100 ਮੀਟਰ ਬੈਕਸਟ੍ਰੋਕ ਦੇ ਫਾਈਨਲ ਵਿਚ 6ਵਾਂ ਸਥਾਨ ਕੀਤਾ ਪ੍ਰਾਪਤ

ਹਾਂਗਜ਼ੂ [ਚੀਨ], 24 ਸਤੰਬਰ (ਏਐਨਆਈ) : ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ 19ਵੀਆਂ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੀ 100 ਮੀਟਰ ਬੈਕਸਟ੍ਰੋਕ ਵਿਚ ਤਮਗਾ ਜਿੱਤਣ ਦਾ ਮੌਕਾ ਗੁਆ ਦਿੱਤਾ । ਐਤਵਾਰ ਨੂੰ ਫਾਈਨਲ 'ਚ ਉਹ ਛੇਵੇਂ ਸਥਾਨ 'ਤੇ ਰਹੇ । ਦੂਜੇ ਸਥਾਨ ਨਾਲ ਦੌੜ ਦੀ ਸ਼ੁਰੂਆਤ ਕਰਦੇ ਹੋਏ ਨਟਰਾਜ ਨੇ 0.60 ਦੇ ਪ੍ਰਤੀਕਰਮ ਸਮੇਂ ਦੇ ਨਾਲ 54.48 ਦਾ ਸਮਾਂ ਰਿਕਾਰਡ ਕੀਤਾ ।