JALANDHAR WEATHER

ਸਰਕਾਰਾਂ ਸ਼ਗਨ ਨਹੀਂ ਫ਼ਸਲਾਂ ਦਾ ਸਾਰਥਿਕ ਮੁੱਲ ਦਿੰਦੀਆਂ ਹਨ- ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 1 ਦਸੰਬਰ- ਮੁੱਖ ਮੰਤਰੀ ਵਲੋਂ ਗੰਨਾ ਕਿਸਾਨਾਂ ਲਈ ਐਲਾਨੇ ਗਏ 11 ਰੁਪਏ ਵਾਧੂ ਭਾਅ ਅਤੇ ਉਸ ਨੂੰ ਸ਼ਗਨ ਦੱਸਣ ਸੰਬੰਧੀ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰਾਂ ਸ਼ਗਨ ਨਹੀਂ ਫ਼ਸਲਾਂ ਦਾ ਸਾਰਥਿਕ ਮੁੱਲ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਇਹ ਤੁਹਾਡਾ ਇਕ ਕੋਝਾ ਮਜ਼ਾਕ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪੰਜਾਬ ਦੇ ਸਮੁੱਚੇ ਗੰਨਾ ਕਾਸ਼ਤਕਾਰਾਂ ਵਲੋਂ ਇਸ ਸੀਜ਼ਨ ਲਈ ਗੰਨੇ ਦਾ ਮੁੱਲ ਘੱਟੋ-ਘੱਟ 400 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕਰਨ ਦੀ ਮੰਗ ਕਰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਸ਼ਗਨ ਹੀ ਦੇਣਾ ਸੀ ਤਾਂ ਫ਼ਿਰ 21 ਰੁਪਏ ਤਾਂ ਦੇ ਦਿੰਦੇ ਹੁਣ ਸਾਲ 2023 ਚੱਲ ਰਿਹਾ 1973 ਨਹੀਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ