ਮਲੇਰਕੋਟਲਾ ਤੋਂ ਜਨਾਬ ਮੁਹੰਮਦ ਉਵੈਸ ਬਣੇ ਪੰਜਾਬ ਵਕਫ਼ ਬੋਰਡ ਦੇ ਮੈਂਬਰ
ਸੰਦੌੜ, 1 ਦਸੰਬਰ (ਜਸਵੀਰ ਸਿੰਘ ਜੱਸੀ)- ਪੰਜਾਬ ਵਕਫ਼ ਬੋਰਡ ਵਲੋਂ ਜਾਰੀ ਕੀਤੀ ਗਈ ਪਹਿਲੀ ਮੈਂਬਰਾਂ ਦੀ ਲਿਸਟ ਵਿਚ ਮਲੇਰਕੋਟਲਾ ਤੋਂ ਵੱਡੇ ਕਾਰੋਬਾਰੀ ਜਨਾਬ ਮੁਹੰਮਦ ਉਵੈਸ ਦਾ ਨਾਮ ਸ਼ਾਮਿਲ ਹੋਣ ’ਤੇ ਮਲੇਰਕੋਟਲਾ ਵਿਚ ਖੁਸ਼ੀ ਦੀ ਲਹਿਰ ਹੈ। ਜਨਾਬ ਮੁਹੰਮਦ ਉਵੈਸ ਵਿਸ਼ਵ ਪ੍ਰਸਿੱਧ ਬੂਟ ਬਣਾਉਣ ਵਾਲੀ ਇੰਡਸਟਰੀ ਸਟਾਰ ਇੰਪੈਕਟ ਦੇ ਮਾਲਕ ਹਨ। ਮੁਹੰਮਦ ਉਵੈਸ ਧਾਰਮਿਕ ਖਿਆਲੀ ਸ਼ਖ਼ਸੀਅਤ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਇਸ ਸੰਸਥਾ ਦਾ ਮੈਂਬਰ ਚੁਣਿਆ ਗਿਆ ਹੈ।