ਰਾਜਸਥਾਨ ਦੇ ਲੋਕਾਂ ਦੁਆਰਾ ਦਿੱਤੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ - ਗਹਿਲੋਤ
ਜੈਪੁਰ, 3 ਦਸੰਬਰ-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ, "ਅਸੀਂ ਰਾਜਸਥਾਨ ਦੇ ਲੋਕਾਂ ਦੁਆਰਾ ਦਿੱਤੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਇਹ ਸਾਰਿਆਂ ਲਈ ਇੱਕ ਅਣਕਿਆਸਿਆ ਨਤੀਜਾ ਹੈ। ਇਹ ਹਾਰ ਦਰਸਾਉਂਦੀ ਹੈ ਕਿ ਅਸੀਂ ਆਪਣੀਆਂ ਯੋਜਨਾਵਾਂ, ਕਾਨੂੰਨਾਂ ਅਤੇ ਨਵੀਨਤਾਵਾਂ ਨੂੰ ਜਨਤਾ ਤੱਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋਏ। ਨਵੀਂ ਸਰਕਾਰ ਨੂੰ ਸ਼ੁੱਭਕਾਮਨਾਵਾਂ... ਓ.ਪੀ.ਐੱਸ., ਚਿਰੰਜੀਵੀ ਸਮੇਤ ਸਾਰੀਆਂ ਯੋਜਨਾਵਾਂ ਅਤੇ ਵਿਕਾਸ ਦੀ ਰਫਤਾਰ ਜੋ ਅਸੀਂ ਰਾਜਸਥਾਨ ਨੂੰ ਇਨ੍ਹਾਂ ਪੰਜ ਸਾਲਾਂ 'ਚ ਦਿੱਤੀ ਹੈ, ਉਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ...'।