ਰਾਜਸਥਾਨ ਦੇ ਸਦੁਲਸਹਿਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਗੁਰਵੀਰ ਸਿੰਘ ਬਰਾੜ ਬਣੇ ਵਿਧਾਇਕ
ਅਬੋਹਰ 3 ਦਸੰਬਰ (ਸੁਖਜੀਤ ਸਿੰਘ ਬਰਾੜ) - ਰਾਜਸਥਾਨ ਦੇ ਸਦੁਲਸਹਿਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਗੁਰਵੀਰ ਸਿੰਘ ਬਰਾੜ ਆਜ਼ਾਦ ਉਮੀਦਵਾਰ ਓਮ ਬਿਸ਼ਨੋਈ ਨੂੰ 15460 ਵੋਟਾਂ ਨਾਲ ਹਰਾ ਕੇ ਵਿਧਾਇਕ ਬਣ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਗੁਰਜੰਟ ਸਿੰਘ ਬਰਾੜ ਵੀ ਰਾਜਸਥਾਨ ਦੀ ਭਾਜਪਾ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ।